HindiBrethren

ਜ਼ਬੂਰ 87

1 ਕੋਰਹ ਵੰਸ਼ੀਆਂ ਦਾ ਭਜਨ। ਗੀਤ। ਉਹ ਦੀ ਨੀਂਹ ਪਵਿੱਤਰ ਪਰਬਤ ਵਿੱਚ ਹੈ।


2 ਯਹੋਵਾਹ ਯਾਕੂਬ ਦੇ ਸਾਰੇ ਡੇਰਿਆਂ ਨਾਲੋਂ ਸੀਯੋਨ ਦੇ ਫਾਟਕਾਂ ਨਾਲ ਵਧੇਰੇ ਪ੍ਰੇਮ ਰੱਖਦਾ ਹੈ।


3 ਹੇ ਪਰਮੇਸ਼ੁਰ ਦੇ ਸ਼ਹਿਰ, ਤੇਰੇ ਲਈ ਸ਼ਾਨਦਾਰ ਬੋਲ ਬੋਲੇ ਜਾ ਰਹੇ ਹਨ! ਸਲਹ।


4 ਮੈਂ ਆਪਣੇ ਜਾਣੂਆਂ ਵਿੱਚ ਰਹਬ ਅਤੇ ਬਾਬਲ ਦਾ ਚਰਚਾ ਕਰਾਂਗਾ, ਵੇਖੋ, ਫ਼ਲਿਸਤ ਅਤੇ ਸੂਰ ਅਤੇ ਕੂਸ਼ ਦਾ ਵੀ, ਕਿ ਇਹ ਉੱਥੇ ਜੰਮਿਆਂ ਸੀ।


5 ਸਗੋਂ ਸੀਯੋਨ ਲਈ ਆਖਿਆ ਜਾਵੇਗਾ, ਕਿ ਇਹ ਮਨੁੱਖ ਤੇ ਉਹ ਮਨੁੱਖ ਉੱਥੇ ਜੰਮੇ, ਅਤੇ ਅੱਤ ਮਹਾਨ ਉਸ ਨੂੰ ਕਾਇਮ ਰੱਖੇਗਾ।


6 ਯਹੋਵਾਹ ਉੱਮਤਾਂ ਦੀ ਗਿਣਤੀ ਵਿੱਚ ਲਿਖੇਗਾ, ਕਿ ਇਹ ਵੀ ਉੱਥੇ ਜੰਮਿਆ। ਸਲਹ।


7 ਰਾਗੀ ਅਤੇ ਨਚਾਰ ਆਖਣਗੇ, ਮੇਰੇ ਸਾਰੇ ਚਸ਼ਮੇ ਤੇਰੇ ਵਿੱਚੋਂ ਹਨ।