HindiBrethren

ਜ਼ਬੂਰ 137

1 ਉੱਥੇ ਬਾਬਲ ਦੀਆਂ ਨਦੀਆਂ ਕੋਲ, ਅਸੀਂ ਜਾ ਬੈਠੇ, ਨਾਲੇ ਰੋਣ ਲੱਗ ਪਏ, ਜਦ ਅਸੀਂ ਸੀਯੋਨ ਨੂੰ ਚੇਤੇ ਕੀਤਾ।


2 ਉਹ ਦੇ ਵਿੱਚ ਬੇਦ-ਮਜਨੂੰਆਂ ਉੱਤੇ ਅਸੀਂ ਆਪਣੀਆਂ ਬਰਬਤਾਂ ਨੂੰ ਤੰਗ ਦਿੱਤਾ,


3 ਕਿਉਂ ਜੋ ਉੱਥੇ ਸਾਨੂੰ ਬੰਧੂਆ ਕਰਨ ਵਾਲਿਆਂ ਨੇ ਸਾਥੋਂ ਗੀਤ ਦਾ, ਅਤੇ ਸਾਡੇ ਮਖ਼ੌਲ ਕਰਨ ਵਾਲਿਆਂ ਨੇ ਖੁਸ਼ੀ ਦਾ ਸੁਆਲ ਕੀਤਾ, ਕਿ ਦੇ ਗੀਤਾਂ ਵਿੱਚੋਂ ਸਾਡੇ ਲਈ ਕੋਈ ਗੀਤ ਗਾਓ!


4 ਅਸੀਂ ਯਹੋਵਾਹ ਦਾ ਗੀਤ ਪਰਾਏ ਦੇਸ ਵਿੱਚ ਕਿੱਕੁਰ ਗਾਈਏ?


5 ਹੇ ਯਰੂਸ਼ਲਮ, ਜੇ ਮੈਂ ਤੈਨੂੰ ਭੁੱਲ ਜਾਂਵਾਂ, ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ,


6 ਮੇਰੀ ਜੀਭ ਤਾਲੂ ਨਾਲ ਜਾ ਲੱਗੇ! ਜੇ ਮੈਂ ਤੈਨੂੰ ਚੇਤੇ ਨਾ ਰੱਖਾਂ, ਜੇ ਮੈਂ ਯਰੂਸ਼ਲਮ ਨੂੰ ਆਪਣੇ ਉੱਤਮ ਅਨੰਦ ਤੋਂ ਉੱਚਾ ਨਾ ਰੱਖਾਂ!


7 ਹੇ ਯਹੋਵਾਹ, ਅਦੋਮ ਦੇ ਵੰਸ਼ ਦੇ ਵਿਰੁੱਧ ਯਰੂਸ਼ਲਮ ਦੇ ਦਿਨ ਨੂੰ ਚੇਤੇ ਰੱਖ, ਜਿਹੜੇ ਆਖਦੇ ਸਨ, ਉਹ ਨੂੰ ਢਾਹ ਦਿਓ, ਉਹ ਨੂੰ ਨੀਂਹ ਤੱਕ ਢਾਹ ਦਿਓ!


8 ਹੇ ਬਾਬਲ ਦੀਏ ਧੀਏ, ਜਿਹੜੀ ਉੱਜੜਨ ਵਾਲੀ ਹੈ, ਧੰਨ ਉਹ ਹੈ ਜੋ ਤੈਨੂੰ ਬਦਲਾ ਦੇਵੇ, ਜਿਵੇਂ ਤੂੰ ਸਾਨੂੰ ਬਦਲਾ ਦਿੱਤਾ ਹੈ!


9 ਧੰਨ ਉਹ ਹੈ ਜੋ ਤੇਰੇ ਬਾਲਕ ਨੂੰ ਫੜ੍ਹ ਕੇ ਚੱਟਾਨ ਉੱਤੇ ਪਟਕ ਦੇਵੇ!।